ਪੈਰੇ ਅਨੁਸਾਰ ਕਿਹੜੇ ਇਕਾਂਗੀ ਦੀ ਬਣਤਰ ਵਿੱਚ ਨੁਕਸ ਹੈ ?
- (1) ਕੁਆਰੀ ਟੀਸੀ
- (2) ਪੂਰਬ ਪੱਛਮ
- (3) ਛਣਕਾਰ
- (4) ਇੱਕ ਸਿਫ਼ਰ ਸਿਫ਼ਰ
ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ 91-99 ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਬਲਵੰਤ ਗਾਰਗੀ (4.12.1916 ਤੋਂ 21.4.2003) - ਬਲਵੰਤ ਗਾਰਗੀ ਨੂੰ ਵਧੇਰੇ ਕਰਕੇ ਪੂਰੇ ਨਾਟਕਾਂ ਦੇ ਲੇਖਕ ਵਜੌਂ ਜਾਣਿਆ ਜਾਂਦਾ ਹੈ । ਉਸਨੇ ਇਸ ਕਾਲ ਵਿੱਚ ਬੇਬੇ ਤੇ ਕੁਆਰੀ ਟੀਸੀ, ਇਕਾਂਗੀਆਂ ਦੇ ਦੋ ਸੰਗ੍ਰਹਿ ਦਿੱਤੇ ਹਨ । ਉਸਦੀ ਸਫ਼ਲਤਾ ਨਰੋਏ ਵਿਸ਼ੇ-ਵਸਤੂ ਦੀ ਚੋਣ ਅਤੇ ਸਟੇਜ ਦੇ ਨਿਕਟ ਹੋਣ ਕਰਕੇ ਹੈ । ਬੇਬੇ, ਗਿਰਝਾਂ ਤੇ ਕੁਆਰੀ ਟੀਸੀ ਵਧੀਆ ਇਕਾਂਗੀ ਹਨ । ਗਾਰਗੀ ਦੇ ਨਾਟਕ ਆਪਣੇ ਵਿਚਲੇ ਚਿੰਨ੍ਹਵਾਦ ਦੇ ਦ੍ਰਿਸ਼-ਪਿਛੋਕੜ ਦੀ ਰੁਮਾਂਟਿਕ ਵਿਸ਼ੇਸ਼ਤਾ ਕਾਰਨ ਬੜੇ ਵਿਲੱਖਣ ਹਨ । ਦੁਖਾਂਤ ਦੇ ਰੰਗ ਨੂੰ ਉਹ ਬੜੀ ਸਫ਼ਲਤਾ ਨਾਲ ਉਘਾੜਦਾ ਹੈ । ਗਿਰਝਾਂ ਵਿੱਚ ਉਸ ਨੇ ਬੰਗਾਲ ਵਿੱਚ ਪਈ ਭੁੱਖ-ਮਰੀ ਦਾ ਬੜਾ ਕਰੁਣਾਮਈ ਚਿੱਤਰ ਪ੍ਰਸੁਤਤ ਕੀਤਾ ਹੈ । ਪੰਜਾਬੀ ਨਾਟਕ ਵਿੱਚ ਪਹਿਲੀ ਵਾਰ ਦੁਖਾਂਤ ਨੂੰ ਇੰਨੀ ਸਫਲਤਾ ਨਾਲ ਨਿਭਾਇਆ ਗਿਆ ਹੈ ।
ਕਰਤਾਰ ਸਿੰਘ ਦੁੱਗਲ (ਜਨਮ 1.3.1917 ਤੋਂ 26.1.2012) - ਦੁੱਗਲ ਦੀ ਪੁਸਤਕ ‘ਇੱਕ ਸਿਫ਼ਰ-ਸਿਫ਼ਰ’ ਵਿਚ ਛਣਕਾਰ, ਵੀਹ ਵਰ੍ਹੇ ਬਾਅਦ ਤੇ ਪੋਠੋਹਾਰਨ ਉਸ ਦੇ ਵਧੀਆ ਇਕਾਂਗੀ ਹਨ । ਆਪਣੇ ਕਾਵਿ-ਨਾਟਕਾਂ ਵਿਚ ਦੁੱਗਲ ਬਹੁਤਾ ਸਫਲ ਨਹੀਂ ਰਿਹਾ । ਉਸ ਦੀ ਕਵਿਤਾ ਫੁਸਫੁਸੀ ’ਤੇ ਢਿੱਲੀ ਹੈ । ਪਿਛੋਕੜ ਬੰਨ੍ਹਣ ਵਿਚ ਉਹ ਕਾਫ਼ੀ ਬੇਲੋੜੇ ਵਿਸਥਾਰ ਵਿਚ ਚਲਿਆ ਜਾਂਦਾ ਹੈ । ਫ਼ੈਜ਼ ਦਾ ਇਹ ਕਹਿਣਾ ਹੈ ਕਿ ਉਸ ਵਿਚ ਨਜ਼ਾਕਤ ਵੀ ਹੈ ਅਤੇ ਤਾਕਤ ਵੀ, ਕੁਝ ਉਲਾਰ ਜਾਪਦਾ ਹੈ । ਨਜ਼ਾਕਤ ਉਸ ਵਿਚ ਹਰ ਥਾਂ ਹੁੰਦੀ ਹੈ ਅਤੇ ਤਾਕਤ ਕਿਤੇ -ਕਿਤੇ ਅਤੇ ਜਿਥੇ ਇਹ ਦੋਵੇਂ ਮਿਲ ਜਾਣ ਉਥੇ ਉਹ ਵਧੀਆ ਨਾਟਕ ਰਚ ਲੈਂਦਾ ਹੈ । ‘ਔਹ ਗਏ ਸਾਜਨ ਔਹ ਗਏ’ ਨਾਂ ਦੇ ਸੰਗ੍ਰਹਿ ਵਿਚ ਉਸਦੇ ਰੇਡੀਓ ਨਾਟਕ ਹਨ ।
ਗੁਰਬਖ਼ਸ਼ ਸਿੰਘ ਪ੍ਰੀਤਲੜੀ (26.4.1895 ਤੋਂ 20.8.1977)- ਇਸ ਦਾ ਇਕਾਂਗੀ ‘ਪ੍ਰੀਤ ਮੁਕਟ’ ਰੋਮਾਂਟਿਕ ਦ੍ਰਿਸ਼ਟੀ ਤੋਂ ਲਿਖਿਆ ਗਿਆ ਹੈ ਅਤੇ ਬਣਤਰ ਵਜੋਂ ਭਾਵੇਂ ਇਸ ਨੂੰ ਇਕਾਂਗੀ ਨਾ ਵੀ ਕਿਹਾ ਜਾਵੇ, ਵਸਤੂ ਵਜੋਂ ਇਹ ਮਹਾਨ ਕ੍ਰਿਤ ਹੈ । ‘ਪੂਰਬ ਪੱਛਮ’ ਇਸ ਦਾ ਇੱਕ ਹੋਰ ਇਕਾਂਗੀ ਹੈ , ਜਿਸ ਵਿਚ ਵੀ ਬਣਤਰ ਦਾ ਨੁਕਸ ਹੈ । ‘ਸਾਡੀ ਹੋਣੀ ਦਾ ਲਿਸ਼ਕਾਰਾ’ ਵਿਚ ਇਕ ਲੇਖਕ ਸਮਾਜਿਕ ਦ੍ਰਿਸ਼ਟੀ ਨੂੰ ਅਪਣਾਉਂਦਾ ਹੈ ਅਤੇ ਸ਼੍ਰੇਣੀ-ਯੁੱਧ ਦਾ ਸਪਸ਼ਟ ਰੂਪ ਵਿਚ ਵਰਣਨ ਕਰਦਾ ਹੈ ।
ਪੈਰੇ ਅਨੁਸਾਰ ਕਿਹੜੇ ਇਕਾਂਗੀ ਦੀ ਬਣਤਰ ਵਿੱਚ ਨੁਕਸ ਹੈ ?
ਕਿਹੜੇ ਇਕਾਂਗੀ ਵਿੱਚ ਬੰਗਾਲ ਦਾ ਦੁਖਾਂਤ ਪੇਸ਼ ਹੋਇਆ ਹੈ ?
ਕਰਤਾਰ ਸਿੰਘ ਦੁੱਗਲ ਵਿੱਚ ਕਿਸ ਨੂੰ ਉਲਾਰ ਨਜ਼ਰ ਆਉਂਦਾ ਹੈ ?
ਕਿਹੜਾ ਨਾਟਕਕਾਰ ਦੁਖਾਂਤ ਨੂੰ ਪੇਸ਼ ਕਰਨ ਵਿੱਚ ਵਧੇਰੇ ਸਫ਼ਲ ਹੈ ?
ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ :
ਕਿਹੜਾ ਇਕਾਂਗੀ ਦੁੱਗਲ ਦੇ ਵਧੀਆ ਇਕਾਂਗੀਆਂ ਵਿਚ ਸ਼ਾਮਲ ਨਹੀਂ ?
‘ਬੇਬੇ’ ਕਿਸ ਦਾ ਇਕਾਂਗੀ ਹੈ ?
ਕਰਤਾਰ ਸਿੰਘ ਦੁੱਗਲ ਨੇ ਕਿਹੜੇ ਸੰਗ੍ਰਹਿ ਵਿੱਚ ਆਪਣੇ ਰੇਡੀਓ ਨਾਟਕ ਸ਼ਾਮਲ ਕੀਤੇ ਹਨ ?
‘ਬੇਲੋੜੇ’ ਦਾ ਸਮਾਨਾਰਥ ਸ਼ਬਦ ਚੁਣੋ :
ਨਿਰਦੇਸ਼ : ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (100-105) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਨਾਉਂ ਦਮੋਦਰ ਜਾਤ ਗੁਲ੍ਹਾਟੀ, ਆਇਆ ਸਿੱਕ ਸਿਆਲੀ ।
ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈਂ ਜਾਲੀ ।
ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ ।
ਦੇਖ ਦਮੋਦਰ ਖ਼ੁਸ਼ੀ ਹੋਈ ਉਸ, ਵੇਖ ਉਨ੍ਹਾਂ ਦੀ ਚਾਲੀ ।
ਉੱਥੇ ਕੀਤਾ ਰਹਿਣ ਦਮੋਦਰ, ਉਸ ਵਸਤੀ ਖ਼ੁਸ਼ ਆਈ ।
ਚੂਚਕ ਨੂੰ ਜੋ ਵੰਝ ਮਿਲਿਆ ਸੇ, ਨਾਲੇ ਕੁੰਦੀ ਤਾਈ ।
ਚੂਚਕ ਬਹੁੰ ਦਿਲਾਸਾ ਦਿੱਤਾ, ਤਾਂ ਦਿਲਗੀਰੀ ਲਾਹੀ ।
ਆਖ ਦਮੋਦਰ ਹੋਇਆ ਦਿਲਾਸਾ, ਤਾਂ ਹੱਟੀ ਉਥੇ ਪਾਈ ।
ਕਿਸਦੇ ਕਹਿਣ ਉੱਤੇ ਦਮੋਦਰ ਝੰਗ ਸਿਆਲ ਟਿਕ ਗਿਆ ?
ਦਮੋਦਰ ਨੇ ਝੰਗ ਸਿਆਲ ਵਿੱਚ ਕਿਹੜਾ ਕੰਮ ਸ਼ੁਰੂ ਕੀਤਾ ?
ਦਮੋਦਰ ਦਾ ਝੰਗ-ਸਿਆਲ ਆਉਣ ਦਾ ਮਕਸਦ ਕੀ ਸੀ ?
‘ਖ਼ੁਸ਼ੀ’ ਦਾ ਵਿਰੋਧੀ ਸ਼ਬਦ ਚੁਣੋ :
ਉਪਰੋਕਤ ਕਾਵਿ-ਟੁੱਕੜੀ ਦਾ ਕਿੱਸਾਕਾਰ ਕੌਣ ਹੈ ?
‘ਦਿਲਗੀਰੀ’ ਸ਼ਬਦ ਦਾ ਕੀ ਭਾਵ ਹੈ ?
ਕਥਨ (A) : ਜਮਾਤ ਵਿਚਲੇ ਸਿਖਲਾਈ ਅਨੁਭਵ ਗੰਭੀਰ ਰੂਪ ਵਿੱਚ ਬੱਚਿਆਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਦਰਭਾਂ ਨਾਲ ਸੰਬੰਧਤ ਹੁੰਦੇ ਹਨ ।
ਕਾਰਨ (R) : ਸਿਖਲਾਈ ਅਨੁਭਵ ਬੱਚਿਆਂ ਦੀ ਪੂਰਬਲੀ ਸਮਝ ਬਣਾਉਣ ਲਈ ਕੀਤੇ ਜਾਂਦੇ ਹਨ ।
ਹੇਠ ਲਿਖੇ ਵਿਕਲਪਾਂ ਵਿੱਚੋਂ ਢੁੱਕਵਾਂ ਉੱਤਰ ਚੁਣੋ :
ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਭਾਸ਼ਾ ਦੀ ਸਿਖਲਾਈ ਬਾਰੇ ਸਹੀ ਨਹੀਂ ਹੈ ?
ਇਸ ਦਾ ਮੁਲਾਂਕਣ ਕਰਨ ਵਾਸਤੇ ਕਿ ਕੀ ਵਿਦਿਆਰਥੀ ਇੱਕ ਦੁਕਾਨ ਤੋਂ ਕੁਝ ਖ਼ਰੀਦਣ ਲਈ ਵਿਹਾਰਕ ਵਿਆਖਿਆਕਾਰਾਂ ਦੀ ਵਰਤੋਂ ਕਰ ਸਕਦੇ ਹਨ, ਵਿਦਿਆਰਥੀਆਂ ਲਈ ਢੁਕਵਾਂ ਹੋਵੇਗਾ :
ਇੱਕ ਅਧਿਆਪਕ ਭਾਸ਼ਾ ਸਿਖਲਾਈ ਦੇ ਕੁਝ ਪੱਖਾਂ ਦੀ ਤਲਾਸ਼ ਕਰਦਾ ਹੈ, ਭਾਵ ਵਿਗਿਆਨਕ ਸੰਕਲਪਾਂ ਉੱਤੇ ਸਮਝ ਨਾਲ ਇੱਕ ਟੈਕਸਟ ਨੂੰ ਪੜ੍ਹਨਾ । ਉਹ ਉਨ੍ਹਾਂ ਵਿਦਿਆਰਥੀਆਂ ਨੂੰ ਚੁਣਨ ਦਾ ਫ਼ੈਸਲਾ ਕਰਦਾ ਹੈ, ਜੋ ਵਿਸ਼ੇਸ਼ ਪੱਖਾਂ ਉੱਤੇ ਮੁਸ਼ਕਿਲ ਮਹਿਸੂਸ ਕਰਦੇ ਹਨ । ਉਹ ਅਜਿਹੀ ਟੈਕਸਟ ਨੂੰ ਪੜ੍ਹਨ ਤੇ ਸਮਝਣ ਲਈ ਉਨ੍ਹਾਂ ਦੀ ਸਹਾਇਤਾ ਕਰਦਾ ਹੈ । ਇਸ ਅਭਿਆਸ ਨੂੰ ਕੀ ਕਿਹਾ ਜਾਵੇਗਾ ?
ਹੇਠ ਲਿਖਿਆਂ ਵਿੱਚੋਂ ਕਿਹੜਾ ਪੜ੍ਹਤ ਦਾ ਇੱਕ ਉਪ-ਕੌਸ਼ਲ ਨਹੀਂ ਹੈ ?
ਕਥਨ (A) : ਇੱਕ ਵਿਦਿਆਰਥੀ ਦਾ ਪੋਰਟਫੋਲੀਓ ਉਸ ਦੇ ਕੰਮ ਦੇ ਹਿੱਸਿਆਂ ਦਾ ਇੱਕ ਮਕਸਦ ਭਰਪੂਰ ਇੱਕਤਰੀਕਰਨ ਹੈ ।
ਕਾਰਨ (R) : ਪੋਰਟਫੋਲੀਓ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦਾ ਆਂਕਲਨ ਕਰਨ ਲਈ ਉਤਸ਼ਾਹਿਤ ਕਰਦਾ ਹੈ ।
ਹੇਠ ਲਿਖੇ ਵਿਕਲਪਾਂ ਵਿੱਚੋਂ ਢੁੱਕਵਾਂ ਵਿਕਲਪ ਚੁਣੋ :
ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਬਦ-ਭੰਡਾਰ ਨੂੰ ਵਿਕਸਿਤ ਕਰਨ ਲਈ ਇੱਕ ਅਧਿਆਪਕ ਸਮੱਗਰੀ ਦੀ ਵਰਤੋਂ ਕਰ ਰਿਹਾ ਹੈ, ਜਿਸ ਵਿੱਚ ਭਾਸ਼ਾ ਸ਼ਾਮਿਲ ਹੈ, ਜੋ ਵਿਦਿਆਰਥੀਆਂ ਲਈ ਸੁਖਾਲੀ ਬਣਾਈ ਗਈ ਹੈ ਅਤੇ ਪ੍ਰਮਾਣਿਕ ਸਮੱਗਰੀ ਉੱਤੇ ਅਧਾਰਿਤ ਹੈ । ਇਹ ਸਮੱਗਰੀ ਹੈ :
ਭਾਸ਼ਾ ਦਾ ਇੱਕ ਅਧਿਆਪਕ ਵਿਦਿਆਰਥੀਆਂ ਦੀ ਸਿਖਲਾਈ ਦੀਆਂ ਸ਼ੈਲੀਆਂ ਅਤੇ ਪ੍ਰਾਥਮਿਕਤਾਵਾਂ ਦਾ ਹੋਰ ਪਤਾ ਲਗਾਉਣ ਲਈ ਉਨ੍ਹਾਂ ਨੂੰ ਇੱਕ ਪ੍ਰਸ਼ਨ-ਉੱਤਰ ਦਿੰਦਾ ਹੈ । ਇਥੇ ਅਧਿਆਪਕ __________ ਦੀ ਭੂਮਿਕਾ ਵਿੱਚ ਹੈ :
ਇੱਕ ਅਧਿਆਪਕ ਪਹਿਲੀ ਜਮਾਤ ਦੇ ਸਿਖਿਆਰਥੀਆਂ ਨੂੰ ਕੰਧਾਂ ਉੱਤੇ ਜਿਵੇਂ ਚਾਹੁਣ ਘਸੀਟ ਲੇਖ, ਡਰਾਅ ਕਰਨ ਅਤੇ ਲਿਖਣ ਲਈ ਕਹਿੰਦਾ ਹੈ । ਇਥੇ ਉਹ ਕਿਸ ਨੂੰ ਉਤਸ਼ਾਹਿਤ ਕਰ ਰਿਹਾ ਹੈ ?
ਹੇਠ ਲਿਖਿਆਂ ਵਿੱਚੋਂ ਕਿਹੜਾ ਤਸਵੀਰਾਂ ਬਾਰੇ ਗ਼ਲਤ ਹੈ ?
ਪੁਸਤਕਾਂ ਵਿੱਚ ਤਸਵੀਰਾਂ ਤੇ ਉਦਾਹਰਨਾਂ :-
ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਯੁਵਾ ਸਿਖਿਆਰਥੀ ਬਾਰੇ ਸਹੀ ਹੈ ?
ਤੁਹਾਡੀ ਜਮਾਤ ਵਿੱਚ ਵਿਦਿਆਰਥੀ ਦੀ ਸੌਖ ਲਈ ਤੁਸੀਂ ਅਧਿਆਪਕ ਵਜੋਂ ਕਿਹੜੇ ਕਦਮ ਚੁੱਕੋਗੇ ?
(a) ਵਿਦਿਆਰਥੀਆਂ ਨੂੰ ਹੋਰ ਪ੍ਰਸ਼ਨ ਪੁੱਛਣ ਲਈ ਉਤਸ਼ਾਹਿਤ ਕਰਨਾ ।
(b) ਜੋੜੇ ਤੇ ਸਮੂਹ ਵਿੱਚ ਕੰਮ ਕਰਾਉਣਾ ਅਤੇ ਵਿਦਿਆਰਥੀਆਂ ਤੋਂ ਵਿਚਾਰ ਮੰਗਣਾ ।
(c) ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਟੈਕਸਟ ਪੜ੍ਹਾਉਣੀ ’ਤੇ ਵਿਅਕਤੀਗਤ ਪ੍ਰਤੀਕਿਰਿਆ ਲੈਣੀ ਤਾਂ ਜੋ ਵਿਅਕਤੀਗਤ ਸਿਖਲਾਈ ਹੋ ਸਕੇ ।
(d) ਵਾਰਤਾਲਾਪ ਲਈ ਇੱਕ ਦੂਜੇ ਨੂੰ ਸੰਵਾਦ ਸੁਣਾਉਣੇ ਅਤੇ ਇੱਕ-ਦੂਜੇ ਨੂੰ ਪ੍ਰਸ਼ਨ ਪੁੱਛਣੇ ।
ਭਾਸ਼ਾ ਦੇ ਵਿਕਾਸ ਦੀ ਗਿਆਨ ਵਿਧੀ ਸਮੱਰਥਣ ਕਰਦੀ ਹੈ ਕਿ ਭਾਸ਼ਾ ਹੈ :
ਕਥਨ (A) : ਭਾਸ਼ਾ ਸੱਭਿਆਚਾਰਕ ਚੇਤਨਾ ਅਤੇ ਪ੍ਰਗਟਾਵੇ ਦਾ ਇੱਕ ਆਲੋਚਨਾਤਮਕ ਪੱਖ ਬਣਾਉਂਦੀ ਹੈ, ਜਿਸ ਨੂੰ ਬੱਚਿਆਂ ਅੰਦਰ ਵੱਡੀਆਂ ਯੋਗਤਾਵਾਂ ਵਿੱਚੋਂ ਮੰਨਿਆ ਜਾਂਦਾ ਹੈ ।
ਕਾਰਨ (R) : ਸੱਭਿਆਚਾਰਕ ਚੇਤਨਾ ਅਤੇ ਪ੍ਰਗਟਾਵੇ ਦੀਆਂ ਯੋਗਤਾਵਾਂ ਬੱਚਿਆਂ ਨੂੰ ਸ਼ਨਾਖ਼ਤ ਤੇ ਆਪਣੇਪਨ ਦੀ ਸਮਝ ਦੇ ਨਾਲ-ਨਾਲ ਹੋਰਨਾਂ ਸੱਭਿਆਚਾਰਾਂ ਅਤੇ ਪਛਾਣਾਂ ਦੀ ਪ੍ਰਸ਼ੰਸਾ ਕਰਨ ਦੀ ਸੋਝੀ ਦਿੰਦੀਆਂ ਹਨ ।
ਹੇਠ ਦਿੱਤੇ ਵਿਕਲਪਾਂ ਵਿੱਚੋਂ ਢੁੱਕਵੇਂ ਉਤਰ ਦੀ ਚੋਣ ਕਰੋ :
ਪਾਠ-ਪੁਸਤਕਾਂ ਵਿੱਚ ਕਹਾਣੀਆਂ, ਕਵਿਤਾਵਾਂ, ਨਾਟਕ ਅਤੇ ਲੇਖਕਾਂ ਵੱਲੋਂ ਲਿਖੀਆਂ ਹੋਰ ਲਿਖਤਾਂ ਹੁੰਦੀਆਂ ਹਨ । ਸਾਨੂੰ ਅਜਿਹੀ ਸਮੱਗਰੀ ਚੁਣਨ ਦੀ ਲੋੜ ਹੈ ਕਿਉਂਕਿ ਉਹ :
ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (121-128) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਰਹਿਤਨਾਮਾ ਉਸ ਪੁਸਤਕ ਨੂੰ ਕਹਿੰਦੇ ਹਨ, ਜਿਸ ਵਿੱਚ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਰੀਤ ਦੱਸੀ ਗਈ ਹੋਵੇ । ਇਨ੍ਹਾਂ ਦਾ ਇੱਕ ਸੰਕਲਨ ‘ਬਿਬੇਕ ਵਾਰਿਸ’ ਗ੍ਰੰਥ ਵਿੱਚ ਪ੍ਰਾਪਤ ਹੈ, ਜਿਸ ਵਿੱਚ 37 ਰਹਿਤਨਾਮੇ ਦਰਜ ਹਨ, ਪਰ ਰਹਿਤਨਾਮੇ ਪ੍ਰਮਾਣਿਕ ਉਹੀ ਸਮਝੇ ਜਾਂਦੇ ਹਨ, ਜਿਨ੍ਹਾਂ ਦਾ ਆਸ਼ਾ ਗੁਰਬਾਣੀ ਤੇ ਭਾਈ ਗੁਰਦਾਸ ਦੀ ਰਚਨਾ ਦੇ ਅਨੁਕੂਲ ਹੋਵੇ । ਭਾਈ ਦੇਸਾ ਸਿੰਘ ਦਾ ਰਹਿਤਨਾਮਾ, ਭਾਈ ਨੰਦ ਲਾਲ ਦੇ ਪ੍ਰਸ਼ਨੋਤਰ ਤੇ ਤਨਖ਼ਾਹ-ਨਾਮਾ ਖ਼ਾਸ ਵਰਣਨਯੋਗ ਹਨ । ਭਾਈ ਨੰਦ ਲਾਲ ਦੀ ਭਾਸ਼ਾ ਉਨ੍ਹਾਂ ਦੀ ਫ਼ਾਰਸੀ ਰਚਨਾ ਦੇ ਟਾਕਰੇ ’ਤੇ ਸਰਲ ਹੈ ਪਰ ਵਿਸ਼ੇ ਦਾ ਆਧਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਵਿਚਾਰ ਵਟਾਂਦਰੇ ਹਨ । ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸਿੱਖਾਂ ਤੇ ਮੁੱਖ ਦਰਬਾਰੀ ਰਤਨਾਂ ਵਿੱਚੋਂ ਸਨ । ਆਪ ਫ਼ਾਰਸੀ, ਅਰਬੀ ਅਤੇ ਭਾਰਤੀ ਭਾਸ਼ਾਵਾਂ ਆਦਿ ਦੇ ਵਿਦਵਾਨ ਸਨ । ਆਪ ਦਾ ਜਨਮ ਸੰਮਤ 1691 ਦੇ ਲਗਭਗ ਇੱਕ ਹਿੰਦੂ ਵੈਸ਼ਨਵ ਘਰਾਣੇ ਵਿੱਚ ਹੋਇਆ, ਪਰ ਧਾਰਮਿਕ ਨਿਸ਼ਚਾ, ਸੁਤੰਤਰਤਾ-ਪੂਰਵਕ ਚੇਤੰਨ ਹੋਣ ਵਾਲਾ ਸੀ । ਆਪਣੀ ਧਰਮ ਪਤਨੀ ਦੇ ਪ੍ਰਭਾਵ ਕਾਰਨ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜੇ ਅਤੇ ਪਿਛੋਂ ਔਰੰਗਜ਼ੇਬ ਦੇ ਸ਼ਹਿਜ਼ਾਦਾ ਮੁਅਜ਼ਮ (ਬਹਾਦਰ ਸ਼ਾਹ) ਦੇ ਮੀਰ ਮੁਨਸ਼ੀ ਰਹੇ । ਆਪ ਦੀਆਂ ਬਹੁਤੀਆਂ ਰਚਨਾਵਾਂ ਫ਼ਾਰਸੀ ਅਤੇ ਤਨਖ਼ਾਹ-ਨਾਮਾ, ਭਾਸ਼ਾ ਵਿੱਚ ਹਨ ।
ਹੇਠ ਲਿਖਿਆਂ ਵਿੱਚ ਸਮਾਸੀ ਸ਼ਬਦ ਚੁਣੋ :
ਭਾਈ ਨੰਦ ਲਾਲ ਕਿਸਦੇ ਪ੍ਰਭਾਵ ਕਰਕੇ ਗੁਰੂ ਸਾਹਿਬ ਹਜ਼ੂਰੀ ਵਿੱਚ ਪੁੱਜੇ ?
‘ਬਿਬੇਕ ਵਾਰਿਸ’ ਗ੍ਰੰਥ ਵਿੱਚ ਕੀ ਹੈ ?
ਹੇਠ ਲਿਖਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਰਤਨ ਕੌਣ ਸੀ ?
‘ਰਹਿਤਨਾਮਾ’ ਕਿਸ ਨੂੰ ਆਖਦੇ ਹਨ ?
ਹੇਠ ਲਿਖਿਆਂ ਵਿੱਚੋਂ ਕਿਹੜਾ ਗੁਰੂ ਗੋਬਿੰਦ ਸਿੰਘ ਦੀ ਨਾਲ ਸੰਬੰਧਿਤ ਨਹੀਂ ਹੈ ?
‘ਤਨਖ਼ਾਹ-ਨਾਮਾ’ ਕਿਸਦੀ ਰਚਨਾ ਹੈ ?
ਪੈਰੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਾਰ-ਵਟਾਂਦਰੇ ਕਿਸ ਨੇ ਕੀਤੇ ?
ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (129-135) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਸਾਮਰਾਜ ਵਿਰੁੱਧ ਚਲਾਈਆਂ ਗਈਆਂ ਇਨਕਲਾਬੀ ਲਹਿਰਾਂ ਵਿੱਚ ਪੰਜਾਬ ਸਭ ਤੋਂ ਅੱਗੇ ਰਿਹਾ ਸੀ । 1905 ਈਸਵੀ ਤੋਂ 1907 ਈਸਵੀ ਤਕ ਦੇ ਆਰਥਿਕ ਮੰਦਵਾੜੇ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਹੈ । ਸਭ ਤੋਂ ਪਹਿਲੀ ਲਹਿਰ ਜਿਸ ਨੂੰ ਇਨਕਲਾਬੀ ਕਿਹਾ ਜਾ ਸਕਦਾ ਹੈ, ‘ਗ਼ਦਰ ਲਹਿਰ’ ਹੀ ਸੀ, ਜਿਸਦੀ ਸਥਾਪਨਾ 21 ਅਪ੍ਰੈਲ 1913 ਨੂੰ ਹਿੰਦੁਸਤਾਨ ਗ਼ਦਰ ਪਾਰਟੀ ਦੀ ਸਥਾਪਨਾ ਨਾਲ ਹੋਈ । ਪਹਿਲੀ ਨਵੰਬਰ 1913 ਨੂੰ ਇਸ ਪਾਰਟੀ ਦਾ ਅਖ਼ਬਾਰ ‘ਗ਼ਦਰ’ ਜਾਰੀ ਕੀਤਾ ਗਿਆ , ਜਿਸਦਾ ਸਾਹਿਤ ਕਵਿਤਾ ਤੇ ਗਦ ਵਿੱਚ ਕ੍ਰਾਂਤੀਕਾਰੀ ਚੇਤਨਤਾ ਦਾ ਵਿਆਪਕ ਪੱਧਰ ਉਤੇ ਪ੍ਰਗਟਾਅ ਕੀਤਾ ਗਿਆ ਹੈ । ਬਾਬਾ ਸੋਹਨ ਸਿੰਘ ਭਕਨਾ ਇਸਦੇ ਪਹਿਲੇ ਪ੍ਰਧਾਨ ਅਤੇ ਸਕੱਤਰ ਲਾਲਾ ਹਰਦਿਆਲ ਇਸ ਲਹਿਰ ਦੇ ਆਗੂਆਂ ਵਿੱਚੋਂ ਸਨ, ਜਿਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਇਸ ਲਹਿਰ ਨੂੰ ਅੰਤਰਰਾਸ਼ਟਰੀ ਸੂਝਬੂਝ ਅਤੇ ਅੰਤਰਰਾਸ਼ਟਰੀ ਆਯਾਮ ਪ੍ਰਦਾਨ ਕੀਤਾ । ਗ਼ਦਰ ਪਾਰਟੀ ਦੇ ਚਲਾਏ ਗਏ ਅੰਦੋਲਨਾਂ ਨੂੰ ਪਿਛੋਕੜ ਵਿੱਚ ਰੱਖ ਕੇ ਗਿਆਨੀ ਕੇਸਰ ਸਿੰਘ ਨੇ ਇੱਕ ਦਰਜਨ ਤੋਂ ਵਧੀਕ ਮਹਾਂ-ਕਾਵਿਕ ਪਸਾਰਾਂ ਵਾਲੇ ਉਤਕ੍ਰਿਸ਼ਟ ਨਾਵਲਾਂ ਦੀ ਰਚਨਾ ਕੀਤੀ ਹੈ । ਡਾ. ਸੁਰਿੰਦਰ ਸਿੰਘ ਨਰੂਲਾ ਦੇ ਨਾਵਲਾਂ ਵਿੱਚ ਵੀ ਇਸ ਲਹਿਰ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ । ਇਸ ਲਹਿਰ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਪੰਜਾਬੀ ਸਨ ।
‘ਗ਼ਦਰ’ ਵਿੱਚ ਛਪੀਆਂ ਕਵਿਤਾਵਾਂ ਦੇ ਸੰਗ੍ਰਹਿ ‘ਗ਼ਦਰ ਦੀ ਗੂੰਜ’ ਨਾਂ ਹੇਠ ਛਪੇ, ਜੋ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਹੋਏ । ਇਸ ਵਿੱਚ ਇਨਕਲਾਬੀ ਤੇ ਜੋਸ਼ੀਲੀਆਂ ਕਵਿਤਾਵਾਂ ਤੇ ਲੇਖ ਆਦਿ ਹੁੰਦੇ ਸਨ । ਹਿੰਦੁਸਤਾਨ ਵਿੱਚ ਇਨਕਲਾਬ ਲਈ ਜੋਸ਼ੀਲੀਆਂ ਕਵਿਤਾਵਾਂ ਇਹ ਖ਼ੁਫ਼ੀਆ ਤੌਰ ’ਤੇ ਘਰ-ਘਰ ਪਹੁੰਚਾਈਆਂ ਗਈਆਂ ।
ਇੱਕ ਦਰਜਨ ਵਿੱਚ ਕਿੰਨੀ ਗਿਣਤੀ ਹੁੰਦੀ ਹੈ ?
ਕਿਸਦੇ ਯੋਗਦਾਨ ਨਾਲ ਗ਼ਦਰ ਲਹਿਰ ਨੂੰ ਅੰਤਰ-ਰਾਸ਼ਟਰੀ ਰੂਪ ਮਿਲਿਆ ?
ਗ਼ਦਰ ਪਾਰਟੀ ਦੇ ਅਖ਼ਬਾਰ ਦਾ ਕੀ ਨਾਂ ਸੀ ?
ਹੇਠ ਲਿਖਿਆਂ ਵਿੱਚੋਂ ਕਿਹੜਾ ਗ਼ਦਰ ਲਹਿਰ ਨਾਲ ਸੰਬੰਧਤ ਨਹੀਂ ਹੈ ?
‘ਗ਼ਦਰ ਲਹਿਰ’ ਵਿੱਚ ਸਭ ਤੋਂ ਵੱਧ ਹਿੱਸਾ ਕਿਸ ਨੇ ਪਾਇਆ ?
‘ਗ਼ਦਰ ਦੀ ਗੂੰਜ’ ਵਿੱਚ ਕੀ ਛਾਪਿਆ ਗਿਆ ?
ਗ਼ਦਰ ਪਾਰਟੀ ਕਦੋਂ ਹੋਂਦ ਵਿੱਚ ਆਈ ?
ਇੱਕ ਅਧਿਆਪਕ ਨੂੰ ਯੂਨਿਟ ਦੇ ਵਿਸ਼ੇ ਨਾਲ ਢੁਕਦੀ ਇੱਕ ਵੀਡੀਓ ਮਿਲਦੀ ਹੈ । ਉਹ ਇਸ ਵੀਡੀਓ ਉੱਤੇ ਜੋੜਿਆਂ ਦੇ ਕੰਮ ਦੀ ਇੱਕ ਗਤੀਵਿਧੀ ਕਰਾਉਣ ਦੀ ਯੋਜਨਾ ਬਣਾਉਂਦਾ ਹੈ । ਜੋੜਿਆਂ ਦੇ ਇਸ ਕੰਮ ਦੀ ਗਤੀਵਿਧੀ ਦਾ ਉਦੇਸ਼ -
ਇਕ ਕਹਾਣੀ-ਸੰਗ੍ਰਹਿ ਤੇ ਹੋਰਨਾਂ ਬਿਰਤਾਂਤਾਂ ਨੂੰ ਭਾਸ਼ਾ ਸਿਖਲਾਈ ਲਈ ਸਪਲੀਮੈਂਟਰੀ ਰੀਡਰ ਵਜੋਂ ਨਿਰਧਾਰਿਤ ਕੀਤਾ ਗਿਆ ਹੈ । ਸਪਲੀਮੈਂਟਰੀ ਰੀਡਰ ਦਾ ਮੁੱਖ ਮਕਸਦ ਕੀ ਹੈ ?
ਕਥਨ (A) : ਰੈਮੀਡੀਅਲ ਅਧਿਆਪਨ ਅਧਿਐਨ-ਅਧਿਆਪਨ ਪ੍ਰਕਿਰਿਆ ਦਾ ਇਕ ਅਟੁੱਟ ਹਿੱਸਾ ਹੈ ।
ਕਾਰਨ (R) : ਰੈਮੀਡੀਅਲ ਅਧਿਆਪਨ ਦੁਬਾਰਾ ਕਰਾਉਣਾ ਪੈਂਦਾ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਉਸੇ ਢੰਗ ਨਾਲ ਭਾਸ਼ਾਈ ਮਦਾ ਚੰਗੀ ਤਰ੍ਹਾਂ ਸਿੱਖੀਆਂ ਨਹੀਂ ਜਾਂਦੀਆਂ ।
ਹੇਠ ਲਿਖੇ ਵਿਕਲਪਾਂ ਵਿੱਚੋਂ ਢੁੱਕਵਾਂ ਉੱਤਰ ਚੁਣੋ :
ਇਕ ਵਿਦਿਆਰਥੀ ਵੱਲੋਂ ਉਸ ਦੇ ਆਪਣੇ ਸ਼ਬਦਾਂ ਵਿਚ ਦੁਬਾਰਾ ਕਹਾਣੀ ਸੁਣਾਉਣ ਨਾਲ ਕਿਹੜੇ ਮੁਲਾਂਕਣ ਵਿਚ ਮਦਦ ਮਿਲਦੀ ਹੈ ।
ਹੇਠ ਲਿਖਿਆਂ ਵਿੱਚੋਂ ਕਿਹੜੀ ਧਾਰਨਾ ਭਾਸ਼ਾ ਦੇ ਅਧਿਆਪਨ ਬਾਰੇ ਗ਼ਲਤ ਹੈ ?
ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਦੇ ਅਧਿਆਪਨ ਦੀ ਮੁੱਢਲੀ ਜ਼ਿੰਮੇਵਾਰੀ ਹੈ ?
ਮੁੱਢਲੇ ਪੱਧਰ ਉੱਤੇ ਬੱਚੇ ਅਨੰਦਮਈ ਮਹਿਸੂਸ ਕਰਦੇ ਹਨ ਅਤੇ ਬਿਹਤਰੀਨ ਸਿਖਦੇ ਹਨ -
ਹੇਠ ਲਿਖਿਆਂ ਵਿੱਚੋਂ ਕਿਹੜਾ ਬੱਚਿਆਂ ਨੂੰ ਕਹਾਣੀ ਸੁਣਾਉਣ ਬਾਰੇ ਗ਼ਲਤ ਹੈ ?
ਕਹਾਣੀ ਸੁਣਨ ਨਾਲ ਬੱਚਿਆਂ ਨੂੰ ਮਦਦ ਮਿਲਦੀ ਹੈ -
ਭਾਸ਼ਾ ਦੀ ਇਕ ਟਾਸਕ ਵਿਚ ਇਕ ਅਧਿਆਪਕ ਵਿਦਿਆਰਥੀਆਂ ਦਾ ਮਿਲੀ-ਜੁਲੀ ਯੋਗਤਾ ਵਾਲਾ ਇਕ ਸਮੂਹ ਬਣਾਉਂਦਾ ਹੈ । ਮਿਸ਼ਰਿਤ ਯੋਗਤਾ ਵਾਲਾ ਇਹ ਸਮੂਹ __________ ਲਈ ਬਣਾਇਆ ਗਿਆ ਹੈ ।
ਬੱਚਿਆਂ ਦੀ __________ ਵਿਚ ਪਹੁੰਚ ਬਣਾ ਕੇ ਲੀਨ ਕਰਨਾ ਚਾਹੀਦਾ ਹੈ ।
ਕਥਨ (A) : ਡਰਾਇੰਗ ਨੂੰ ਮੁੱਢਲੀ ਸਾਖ਼ਰਤਾ ਵਿੱਚ ਲਿਖਣ ਦੀ ਸ਼ੁਰੂਆਤ ਮੱਨਿਆ ਜਾਂਦਾ ਹੈ ।
ਕਾਰਨ (R) : ਤਸਵੀਰਾਂ ਪ੍ਰਤੀਕ ਹੁੰਦੀਆਂ ਹਨ ਅਤੇ ਅਰਥ ਦਿੰਦੀਆਂ ਹਨ ।
ਹੇਠ ਲਿਖੇ ਵਿਕਲਪਾਂ ਵਿੱਚੋਂ ਢੁੱਕਵਾਂ ਉੱਤਰ ਚੁਣੋ :
‘ਮਿਨੀਮਲ ਪੇਅਰ’ ਦੀ ਡਰਿੱਲ __________ ਵਿੱਚ ਸੁਧਾਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਯੋਜਨਾ ਹੈ ?
ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਗ੍ਰਹਿਣ ਕਰਨ ਦੇ ਵਿਵਹਾਰਵਾਦੀ ਸਿਧਾਂਤ ਨਾਲ ਸੰਬੰਧਿਤ ਨਹੀਂ ਹੈ ?
ਪੰਜਵੀਂ ਜਮਾਤ ਦਾ ਇੱਕ ਅਧਿਆਪਕ ਵਿਦਿਆਰਥੀ ਨੂੰ ਇੱਕ ਕਹਾਣੀ ਲਿਖਣ ਦਾ ਕੰਮ ਦਿੰਦਾ ਹੈ । ਜਦੋਂ ਵਿਦਿਆਰਥੀ ਕਹਾਣੀ ਲਿਖਦੇ ਹਨ, ਤਾਂ ਅਧਿਆਪਕ ਉਨ੍ਹਾਂ ਵਿਦਿਆਰਥੀਆਂ ਲਈ ਜਮਾਤ ਦੇ ਚੱਕਰ ਲਗਾਉਂਦਾ ਹੈ, ਜੋ ਗ਼ਲਤੀਆਂ ਕਰਦੇ ਹਨ ਅਤੇ ਨਵੇਂ ਸ਼ਬਦ ਪੁੱਛਦੇ ਹਨ । ਇਥੇ ਅਧਿਆਪਕ----ਦੀ ਭੂਮਿਕਾ ਵਿੱਚ ਹੈ ।
ਕਥਨ (A) : ਪੜ੍ਹਨਾ, ਇਕ ਸ਼ਬਦ ਦੇ ਸਿਰਫ਼ ਠੀਕ ਉਚਾਰਨ ਨਾਲੋਂ ਵੱਧ ਹੈ ।
ਕਾਰਨ (R) : ਪੜ੍ਹਤ, ਡੀਕੋਡਿੰਗ ਹੈ ।
ਹੇਠ ਲਿਖੇ ਵਿਕਲਪਾਂ ਵਿੱਚੋਂ ਢੁੱਕਵਾਂ ਉੱਤਰ ਚੁਣੋ :