By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 93

Topic: Reading comprehension

Passage

ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ 91-99 ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਬਲਵੰਤ ਗਾਰਗੀ (4.12.1916 ਤੋਂ 21.4.2003) - ਬਲਵੰਤ ਗਾਰਗੀ ਨੂੰ ਵਧੇਰੇ ਕਰਕੇ ਪੂਰੇ ਨਾਟਕਾਂ ਦੇ ਲੇਖਕ ਵਜੌਂ ਜਾਣਿਆ ਜਾਂਦਾ ਹੈ । ਉਸਨੇ ਇਸ ਕਾਲ ਵਿੱਚ ਬੇਬੇ ਤੇ ਕੁਆਰੀ ਟੀਸੀ, ਇਕਾਂਗੀਆਂ ਦੇ ਦੋ ਸੰਗ੍ਰਹਿ ਦਿੱਤੇ ਹਨ । ਉਸਦੀ ਸਫ਼ਲਤਾ ਨਰੋਏ ਵਿਸ਼ੇ-ਵਸਤੂ ਦੀ ਚੋਣ ਅਤੇ ਸਟੇਜ ਦੇ ਨਿਕਟ ਹੋਣ ਕਰਕੇ ਹੈ । ਬੇਬੇ, ਗਿਰਝਾਂ ਤੇ ਕੁਆਰੀ ਟੀਸੀ ਵਧੀਆ ਇਕਾਂਗੀ ਹਨ । ਗਾਰਗੀ ਦੇ ਨਾਟਕ ਆਪਣੇ ਵਿਚਲੇ ਚਿੰਨ੍ਹਵਾਦ ਦੇ ਦ੍ਰਿਸ਼-ਪਿਛੋਕੜ ਦੀ ਰੁਮਾਂਟਿਕ ਵਿਸ਼ੇਸ਼ਤਾ ਕਾਰਨ ਬੜੇ ਵਿਲੱਖਣ ਹਨ । ਦੁਖਾਂਤ ਦੇ ਰੰਗ ਨੂੰ ਉਹ ਬੜੀ ਸਫ਼ਲਤਾ ਨਾਲ ਉਘਾੜਦਾ ਹੈ । ਗਿਰਝਾਂ ਵਿੱਚ ਉਸ ਨੇ ਬੰਗਾਲ ਵਿੱਚ ਪਈ ਭੁੱਖ-ਮਰੀ ਦਾ ਬੜਾ ਕਰੁਣਾਮਈ ਚਿੱਤਰ ਪ੍ਰਸੁਤਤ ਕੀਤਾ ਹੈ । ਪੰਜਾਬੀ ਨਾਟਕ ਵਿੱਚ ਪਹਿਲੀ ਵਾਰ ਦੁਖਾਂਤ ਨੂੰ ਇੰਨੀ ਸਫਲਤਾ ਨਾਲ ਨਿਭਾਇਆ ਗਿਆ ਹੈ ।
ਕਰਤਾਰ ਸਿੰਘ ਦੁੱਗਲ (ਜਨਮ 1.3.1917 ਤੋਂ 26.1.2012) - ਦੁੱਗਲ ਦੀ ਪੁਸਤਕ ‘ਇੱਕ ਸਿਫ਼ਰ-ਸਿਫ਼ਰ’ ਵਿਚ ਛਣਕਾਰ, ਵੀਹ ਵਰ੍ਹੇ ਬਾਅਦ ਤੇ ਪੋਠੋਹਾਰਨ ਉਸ ਦੇ ਵਧੀਆ ਇਕਾਂਗੀ ਹਨ । ਆਪਣੇ ਕਾਵਿ-ਨਾਟਕਾਂ ਵਿਚ ਦੁੱਗਲ ਬਹੁਤਾ ਸਫਲ ਨਹੀਂ ਰਿਹਾ । ਉਸ ਦੀ ਕਵਿਤਾ ਫੁਸਫੁਸੀ ’ਤੇ ਢਿੱਲੀ ਹੈ । ਪਿਛੋਕੜ ਬੰਨ੍ਹਣ ਵਿਚ ਉਹ ਕਾਫ਼ੀ ਬੇਲੋੜੇ ਵਿਸਥਾਰ ਵਿਚ ਚਲਿਆ ਜਾਂਦਾ ਹੈ । ਫ਼ੈਜ਼ ਦਾ ਇਹ ਕਹਿਣਾ ਹੈ ਕਿ ਉਸ ਵਿਚ ਨਜ਼ਾਕਤ ਵੀ ਹੈ ਅਤੇ ਤਾਕਤ ਵੀ, ਕੁਝ ਉਲਾਰ ਜਾਪਦਾ ਹੈ । ਨਜ਼ਾਕਤ ਉਸ ਵਿਚ ਹਰ ਥਾਂ ਹੁੰਦੀ ਹੈ ਅਤੇ ਤਾਕਤ ਕਿਤੇ -ਕਿਤੇ ਅਤੇ ਜਿਥੇ ਇਹ ਦੋਵੇਂ ਮਿਲ ਜਾਣ ਉਥੇ ਉਹ ਵਧੀਆ ਨਾਟਕ ਰਚ ਲੈਂਦਾ ਹੈ । ‘ਔਹ ਗਏ ਸਾਜਨ ਔਹ ਗਏ’ ਨਾਂ ਦੇ ਸੰਗ੍ਰਹਿ ਵਿਚ ਉਸਦੇ ਰੇਡੀਓ ਨਾਟਕ ਹਨ ।
ਗੁਰਬਖ਼ਸ਼ ਸਿੰਘ ਪ੍ਰੀਤਲੜੀ (26.4.1895 ਤੋਂ 20.8.1977)- ਇਸ ਦਾ ਇਕਾਂਗੀ ‘ਪ੍ਰੀਤ ਮੁਕਟ’ ਰੋਮਾਂਟਿਕ ਦ੍ਰਿਸ਼ਟੀ ਤੋਂ ਲਿਖਿਆ ਗਿਆ ਹੈ ਅਤੇ ਬਣਤਰ ਵਜੋਂ ਭਾਵੇਂ ਇਸ ਨੂੰ ਇਕਾਂਗੀ ਨਾ ਵੀ ਕਿਹਾ ਜਾਵੇ, ਵਸਤੂ ਵਜੋਂ ਇਹ ਮਹਾਨ ਕ੍ਰਿਤ ਹੈ । ‘ਪੂਰਬ ਪੱਛਮ’ ਇਸ ਦਾ ਇੱਕ ਹੋਰ ਇਕਾਂਗੀ ਹੈ , ਜਿਸ ਵਿਚ ਵੀ ਬਣਤਰ ਦਾ ਨੁਕਸ ਹੈ । ‘ਸਾਡੀ ਹੋਣੀ ਦਾ ਲਿਸ਼ਕਾਰਾ’ ਵਿਚ ਇਕ ਲੇਖਕ ਸਮਾਜਿਕ ਦ੍ਰਿਸ਼ਟੀ ਨੂੰ ਅਪਣਾਉਂਦਾ ਹੈ ਅਤੇ ਸ਼੍ਰੇਣੀ-ਯੁੱਧ ਦਾ ਸਪਸ਼ਟ ਰੂਪ ਵਿਚ ਵਰਣਨ ਕਰਦਾ ਹੈ ।

Q93

ਕਰਤਾਰ ਸਿੰਘ ਦੁੱਗਲ ਵਿੱਚ ਕਿਸ ਨੂੰ ਉਲਾਰ ਨਜ਼ਰ ਆਉਂਦਾ ਹੈ ?

  1. (1) ਬਲਵੰਤ ਗਾਰਗੀ
  2. (2) ਗੁਰਬਖ਼ਸ਼ ਸਿੰਘ ਪ੍ਰੀਤਲੜੀ
  3. (3) ਸੰਤ ਸਿੰਘ ਸੇਖੋਂ
  4. (4) ਫ਼ੈਜ਼Correct answer

Solution.

CBSE answer: (4)

ਉੱਤਰ: (4) ਫ਼ੈਜ਼

  1. ਦੁੱਗਲ ਵਾਲੇ ਹਿੱਸੇ ਵਿੱਚ ਫ਼ੈਜ਼ ਦੀ ਰਾਇ ਦਿੱਤੀ ਗਈ ਹੈ ਕਿ ਦੁੱਗਲ ਵਿੱਚ ਨਜ਼ਾਕਤ ਵੀ ਹੈ ਤੇ ਤਾਕਤ ਵੀ।
  2. ਲੇਖਕ ਇਸ ਰਾਇ ਨੂੰ 'ਕੁਝ ਉਲਾਰ' ਭਾਵ ਇੱਕ ਪਾਸੇ ਝੁਕੀ ਹੋਈ ਮੰਨਦਾ ਹੈ, ਇਸ ਲਈ 'ਉਲਾਰ' ਸ਼ਬਦ ਫ਼ੈਜ਼ ਦੀ ਗੱਲ ਨਾਲ ਜੁੜਿਆ ਹੈ।
  3. ਗਾਰਗੀ ਤੇ ਪ੍ਰੀਤਲੜੀ ਦੁੱਗਲ ਬਾਰੇ ਕੋਈ ਰਾਇ ਨਹੀਂ ਦਿੰਦੇ ਅਤੇ ਸੰਤ ਸਿੰਘ ਸੇਖੋਂ ਦਾ ਪੈਰੇ ਵਿੱਚ ਨਾਂ ਹੀ ਨਹੀਂ।