ਪੈਰੇ ਅਨੁਸਾਰ ਕਿਹੜੇ ਇਕਾਂਗੀ ਦੀ ਬਣਤਰ ਵਿੱਚ ਨੁਕਸ ਹੈ ?
- (1) ਕੁਆਰੀ ਟੀਸੀ
- (2) ਪੂਰਬ ਪੱਛਮ
- (3) ਛਣਕਾਰ
- (4) ਇੱਕ ਸਿਫ਼ਰ ਸਿਫ਼ਰ
ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ 91-99 ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਬਲਵੰਤ ਗਾਰਗੀ (4.12.1916 ਤੋਂ 21.4.2003) - ਬਲਵੰਤ ਗਾਰਗੀ ਨੂੰ ਵਧੇਰੇ ਕਰਕੇ ਪੂਰੇ ਨਾਟਕਾਂ ਦੇ ਲੇਖਕ ਵਜੌਂ ਜਾਣਿਆ ਜਾਂਦਾ ਹੈ । ਉਸਨੇ ਇਸ ਕਾਲ ਵਿੱਚ ਬੇਬੇ ਤੇ ਕੁਆਰੀ ਟੀਸੀ, ਇਕਾਂਗੀਆਂ ਦੇ ਦੋ ਸੰਗ੍ਰਹਿ ਦਿੱਤੇ ਹਨ । ਉਸਦੀ ਸਫ਼ਲਤਾ ਨਰੋਏ ਵਿਸ਼ੇ-ਵਸਤੂ ਦੀ ਚੋਣ ਅਤੇ ਸਟੇਜ ਦੇ ਨਿਕਟ ਹੋਣ ਕਰਕੇ ਹੈ । ਬੇਬੇ, ਗਿਰਝਾਂ ਤੇ ਕੁਆਰੀ ਟੀਸੀ ਵਧੀਆ ਇਕਾਂਗੀ ਹਨ । ਗਾਰਗੀ ਦੇ ਨਾਟਕ ਆਪਣੇ ਵਿਚਲੇ ਚਿੰਨ੍ਹਵਾਦ ਦੇ ਦ੍ਰਿਸ਼-ਪਿਛੋਕੜ ਦੀ ਰੁਮਾਂਟਿਕ ਵਿਸ਼ੇਸ਼ਤਾ ਕਾਰਨ ਬੜੇ ਵਿਲੱਖਣ ਹਨ । ਦੁਖਾਂਤ ਦੇ ਰੰਗ ਨੂੰ ਉਹ ਬੜੀ ਸਫ਼ਲਤਾ ਨਾਲ ਉਘਾੜਦਾ ਹੈ । ਗਿਰਝਾਂ ਵਿੱਚ ਉਸ ਨੇ ਬੰਗਾਲ ਵਿੱਚ ਪਈ ਭੁੱਖ-ਮਰੀ ਦਾ ਬੜਾ ਕਰੁਣਾਮਈ ਚਿੱਤਰ ਪ੍ਰਸੁਤਤ ਕੀਤਾ ਹੈ । ਪੰਜਾਬੀ ਨਾਟਕ ਵਿੱਚ ਪਹਿਲੀ ਵਾਰ ਦੁਖਾਂਤ ਨੂੰ ਇੰਨੀ ਸਫਲਤਾ ਨਾਲ ਨਿਭਾਇਆ ਗਿਆ ਹੈ ।
ਕਰਤਾਰ ਸਿੰਘ ਦੁੱਗਲ (ਜਨਮ 1.3.1917 ਤੋਂ 26.1.2012) - ਦੁੱਗਲ ਦੀ ਪੁਸਤਕ ‘ਇੱਕ ਸਿਫ਼ਰ-ਸਿਫ਼ਰ’ ਵਿਚ ਛਣਕਾਰ, ਵੀਹ ਵਰ੍ਹੇ ਬਾਅਦ ਤੇ ਪੋਠੋਹਾਰਨ ਉਸ ਦੇ ਵਧੀਆ ਇਕਾਂਗੀ ਹਨ । ਆਪਣੇ ਕਾਵਿ-ਨਾਟਕਾਂ ਵਿਚ ਦੁੱਗਲ ਬਹੁਤਾ ਸਫਲ ਨਹੀਂ ਰਿਹਾ । ਉਸ ਦੀ ਕਵਿਤਾ ਫੁਸਫੁਸੀ ’ਤੇ ਢਿੱਲੀ ਹੈ । ਪਿਛੋਕੜ ਬੰਨ੍ਹਣ ਵਿਚ ਉਹ ਕਾਫ਼ੀ ਬੇਲੋੜੇ ਵਿਸਥਾਰ ਵਿਚ ਚਲਿਆ ਜਾਂਦਾ ਹੈ । ਫ਼ੈਜ਼ ਦਾ ਇਹ ਕਹਿਣਾ ਹੈ ਕਿ ਉਸ ਵਿਚ ਨਜ਼ਾਕਤ ਵੀ ਹੈ ਅਤੇ ਤਾਕਤ ਵੀ, ਕੁਝ ਉਲਾਰ ਜਾਪਦਾ ਹੈ । ਨਜ਼ਾਕਤ ਉਸ ਵਿਚ ਹਰ ਥਾਂ ਹੁੰਦੀ ਹੈ ਅਤੇ ਤਾਕਤ ਕਿਤੇ -ਕਿਤੇ ਅਤੇ ਜਿਥੇ ਇਹ ਦੋਵੇਂ ਮਿਲ ਜਾਣ ਉਥੇ ਉਹ ਵਧੀਆ ਨਾਟਕ ਰਚ ਲੈਂਦਾ ਹੈ । ‘ਔਹ ਗਏ ਸਾਜਨ ਔਹ ਗਏ’ ਨਾਂ ਦੇ ਸੰਗ੍ਰਹਿ ਵਿਚ ਉਸਦੇ ਰੇਡੀਓ ਨਾਟਕ ਹਨ ।
ਗੁਰਬਖ਼ਸ਼ ਸਿੰਘ ਪ੍ਰੀਤਲੜੀ (26.4.1895 ਤੋਂ 20.8.1977)- ਇਸ ਦਾ ਇਕਾਂਗੀ ‘ਪ੍ਰੀਤ ਮੁਕਟ’ ਰੋਮਾਂਟਿਕ ਦ੍ਰਿਸ਼ਟੀ ਤੋਂ ਲਿਖਿਆ ਗਿਆ ਹੈ ਅਤੇ ਬਣਤਰ ਵਜੋਂ ਭਾਵੇਂ ਇਸ ਨੂੰ ਇਕਾਂਗੀ ਨਾ ਵੀ ਕਿਹਾ ਜਾਵੇ, ਵਸਤੂ ਵਜੋਂ ਇਹ ਮਹਾਨ ਕ੍ਰਿਤ ਹੈ । ‘ਪੂਰਬ ਪੱਛਮ’ ਇਸ ਦਾ ਇੱਕ ਹੋਰ ਇਕਾਂਗੀ ਹੈ , ਜਿਸ ਵਿਚ ਵੀ ਬਣਤਰ ਦਾ ਨੁਕਸ ਹੈ । ‘ਸਾਡੀ ਹੋਣੀ ਦਾ ਲਿਸ਼ਕਾਰਾ’ ਵਿਚ ਇਕ ਲੇਖਕ ਸਮਾਜਿਕ ਦ੍ਰਿਸ਼ਟੀ ਨੂੰ ਅਪਣਾਉਂਦਾ ਹੈ ਅਤੇ ਸ਼੍ਰੇਣੀ-ਯੁੱਧ ਦਾ ਸਪਸ਼ਟ ਰੂਪ ਵਿਚ ਵਰਣਨ ਕਰਦਾ ਹੈ ।
ਪੈਰੇ ਅਨੁਸਾਰ ਕਿਹੜੇ ਇਕਾਂਗੀ ਦੀ ਬਣਤਰ ਵਿੱਚ ਨੁਕਸ ਹੈ ?
CBSE answer: (2)
ਉੱਤਰ: (2) ਪੂਰਬ ਪੱਛਮ
ਸਾਵਧਾਨ: 'ਵੀ' ਸ਼ਬਦ 'ਪ੍ਰੀਤ ਮੁਕਟ' ਵੱਲ ਇਸ਼ਾਰਾ ਕਰਦਾ ਹੈ, ਪਰ ਉਹ ਵਿਕਲਪਾਂ ਵਿੱਚ ਨਹੀਂ।