By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 133

Topic: Reading comprehension

Passage

ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (129-135) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਸਾਮਰਾਜ ਵਿਰੁੱਧ ਚਲਾਈਆਂ ਗਈਆਂ ਇਨਕਲਾਬੀ ਲਹਿਰਾਂ ਵਿੱਚ ਪੰਜਾਬ ਸਭ ਤੋਂ ਅੱਗੇ ਰਿਹਾ ਸੀ । 1905 ਈਸਵੀ ਤੋਂ 1907 ਈਸਵੀ ਤਕ ਦੇ ਆਰਥਿਕ ਮੰਦਵਾੜੇ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਹੈ । ਸਭ ਤੋਂ ਪਹਿਲੀ ਲਹਿਰ ਜਿਸ ਨੂੰ ਇਨਕਲਾਬੀ ਕਿਹਾ ਜਾ ਸਕਦਾ ਹੈ, ‘ਗ਼ਦਰ ਲਹਿਰ’ ਹੀ ਸੀ, ਜਿਸਦੀ ਸਥਾਪਨਾ 21 ਅਪ੍ਰੈਲ 1913 ਨੂੰ ਹਿੰਦੁਸਤਾਨ ਗ਼ਦਰ ਪਾਰਟੀ ਦੀ ਸਥਾਪਨਾ ਨਾਲ ਹੋਈ । ਪਹਿਲੀ ਨਵੰਬਰ 1913 ਨੂੰ ਇਸ ਪਾਰਟੀ ਦਾ ਅਖ਼ਬਾਰ ‘ਗ਼ਦਰ’ ਜਾਰੀ ਕੀਤਾ ਗਿਆ , ਜਿਸਦਾ ਸਾਹਿਤ ਕਵਿਤਾ ਤੇ ਗਦ ਵਿੱਚ ਕ੍ਰਾਂਤੀਕਾਰੀ ਚੇਤਨਤਾ ਦਾ ਵਿਆਪਕ ਪੱਧਰ ਉਤੇ ਪ੍ਰਗਟਾਅ ਕੀਤਾ ਗਿਆ ਹੈ । ਬਾਬਾ ਸੋਹਨ ਸਿੰਘ ਭਕਨਾ ਇਸਦੇ ਪਹਿਲੇ ਪ੍ਰਧਾਨ ਅਤੇ ਸਕੱਤਰ ਲਾਲਾ ਹਰਦਿਆਲ ਇਸ ਲਹਿਰ ਦੇ ਆਗੂਆਂ ਵਿੱਚੋਂ ਸਨ, ਜਿਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਇਸ ਲਹਿਰ ਨੂੰ ਅੰਤਰਰਾਸ਼ਟਰੀ ਸੂਝਬੂਝ ਅਤੇ ਅੰਤਰਰਾਸ਼ਟਰੀ ਆਯਾਮ ਪ੍ਰਦਾਨ ਕੀਤਾ । ਗ਼ਦਰ ਪਾਰਟੀ ਦੇ ਚਲਾਏ ਗਏ ਅੰਦੋਲਨਾਂ ਨੂੰ ਪਿਛੋਕੜ ਵਿੱਚ ਰੱਖ ਕੇ ਗਿਆਨੀ ਕੇਸਰ ਸਿੰਘ ਨੇ ਇੱਕ ਦਰਜਨ ਤੋਂ ਵਧੀਕ ਮਹਾਂ-ਕਾਵਿਕ ਪਸਾਰਾਂ ਵਾਲੇ ਉਤਕ੍ਰਿਸ਼ਟ ਨਾਵਲਾਂ ਦੀ ਰਚਨਾ ਕੀਤੀ ਹੈ । ਡਾ. ਸੁਰਿੰਦਰ ਸਿੰਘ ਨਰੂਲਾ ਦੇ ਨਾਵਲਾਂ ਵਿੱਚ ਵੀ ਇਸ ਲਹਿਰ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ । ਇਸ ਲਹਿਰ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਪੰਜਾਬੀ ਸਨ ।
‘ਗ਼ਦਰ’ ਵਿੱਚ ਛਪੀਆਂ ਕਵਿਤਾਵਾਂ ਦੇ ਸੰਗ੍ਰਹਿ ‘ਗ਼ਦਰ ਦੀ ਗੂੰਜ’ ਨਾਂ ਹੇਠ ਛਪੇ, ਜੋ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਹੋਏ । ਇਸ ਵਿੱਚ ਇਨਕਲਾਬੀ ਤੇ ਜੋਸ਼ੀਲੀਆਂ ਕਵਿਤਾਵਾਂ ਤੇ ਲੇਖ ਆਦਿ ਹੁੰਦੇ ਸਨ । ਹਿੰਦੁਸਤਾਨ ਵਿੱਚ ਇਨਕਲਾਬ ਲਈ ਜੋਸ਼ੀਲੀਆਂ ਕਵਿਤਾਵਾਂ ਇਹ ਖ਼ੁਫ਼ੀਆ ਤੌਰ ’ਤੇ ਘਰ-ਘਰ ਪਹੁੰਚਾਈਆਂ ਗਈਆਂ ।

Q133

‘ਗ਼ਦਰ ਲਹਿਰ’ ਵਿੱਚ ਸਭ ਤੋਂ ਵੱਧ ਹਿੱਸਾ ਕਿਸ ਨੇ ਪਾਇਆ ?

  1. (1) ਤਾਮਿਲਾਂ ਨੇ
  2. (2) ਪੰਜਾਬੀਆਂ ਨੇCorrect answer
  3. (3) ਬੰਗਾਲੀਆਂ ਨੇ
  4. (4) ਗੁਜਰਾਤੀਆਂ ਨੇ

Solution.

CBSE answer: (2)

ਉੱਤਰ: (2) ਪੰਜਾਬੀਆਂ ਨੇ

  1. ਪੈਰੇ ਦੇ ਪਹਿਲੇ ਹਿੱਸੇ ਦੇ ਅੰਤ ਵਿੱਚ ਸਾਫ਼ ਲਿਖਿਆ ਹੈ ਕਿ ਇਸ ਲਹਿਰ ਵਿੱਚ ਸਭ ਤੋਂ ਵੱਧ ਹਿੱਸਾ ਪਾਉਣ ਵਾਲੇ ਪੰਜਾਬੀ ਸਨ।
  2. ਪਹਿਲੀ ਸਤਰ ਵੀ ਦੱਸਦੀ ਹੈ ਕਿ ਇਨਕਲਾਬੀ ਲਹਿਰਾਂ ਵਿੱਚ ਪੰਜਾਬ ਸਭ ਤੋਂ ਅੱਗੇ ਰਿਹਾ।
  3. ਤਾਮਿਲ, ਬੰਗਾਲੀ ਅਤੇ ਗੁਜਰਾਤੀ ਲੋਕਾਂ ਦਾ ਪੈਰੇ ਵਿੱਚ ਜ਼ਿਕਰ ਨਹੀਂ।