By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 95

Topic: Grammar

Passage

ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ 91-99 ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਬਲਵੰਤ ਗਾਰਗੀ (4.12.1916 ਤੋਂ 21.4.2003) - ਬਲਵੰਤ ਗਾਰਗੀ ਨੂੰ ਵਧੇਰੇ ਕਰਕੇ ਪੂਰੇ ਨਾਟਕਾਂ ਦੇ ਲੇਖਕ ਵਜੌਂ ਜਾਣਿਆ ਜਾਂਦਾ ਹੈ । ਉਸਨੇ ਇਸ ਕਾਲ ਵਿੱਚ ਬੇਬੇ ਤੇ ਕੁਆਰੀ ਟੀਸੀ, ਇਕਾਂਗੀਆਂ ਦੇ ਦੋ ਸੰਗ੍ਰਹਿ ਦਿੱਤੇ ਹਨ । ਉਸਦੀ ਸਫ਼ਲਤਾ ਨਰੋਏ ਵਿਸ਼ੇ-ਵਸਤੂ ਦੀ ਚੋਣ ਅਤੇ ਸਟੇਜ ਦੇ ਨਿਕਟ ਹੋਣ ਕਰਕੇ ਹੈ । ਬੇਬੇ, ਗਿਰਝਾਂ ਤੇ ਕੁਆਰੀ ਟੀਸੀ ਵਧੀਆ ਇਕਾਂਗੀ ਹਨ । ਗਾਰਗੀ ਦੇ ਨਾਟਕ ਆਪਣੇ ਵਿਚਲੇ ਚਿੰਨ੍ਹਵਾਦ ਦੇ ਦ੍ਰਿਸ਼-ਪਿਛੋਕੜ ਦੀ ਰੁਮਾਂਟਿਕ ਵਿਸ਼ੇਸ਼ਤਾ ਕਾਰਨ ਬੜੇ ਵਿਲੱਖਣ ਹਨ । ਦੁਖਾਂਤ ਦੇ ਰੰਗ ਨੂੰ ਉਹ ਬੜੀ ਸਫ਼ਲਤਾ ਨਾਲ ਉਘਾੜਦਾ ਹੈ । ਗਿਰਝਾਂ ਵਿੱਚ ਉਸ ਨੇ ਬੰਗਾਲ ਵਿੱਚ ਪਈ ਭੁੱਖ-ਮਰੀ ਦਾ ਬੜਾ ਕਰੁਣਾਮਈ ਚਿੱਤਰ ਪ੍ਰਸੁਤਤ ਕੀਤਾ ਹੈ । ਪੰਜਾਬੀ ਨਾਟਕ ਵਿੱਚ ਪਹਿਲੀ ਵਾਰ ਦੁਖਾਂਤ ਨੂੰ ਇੰਨੀ ਸਫਲਤਾ ਨਾਲ ਨਿਭਾਇਆ ਗਿਆ ਹੈ ।
ਕਰਤਾਰ ਸਿੰਘ ਦੁੱਗਲ (ਜਨਮ 1.3.1917 ਤੋਂ 26.1.2012) - ਦੁੱਗਲ ਦੀ ਪੁਸਤਕ ‘ਇੱਕ ਸਿਫ਼ਰ-ਸਿਫ਼ਰ’ ਵਿਚ ਛਣਕਾਰ, ਵੀਹ ਵਰ੍ਹੇ ਬਾਅਦ ਤੇ ਪੋਠੋਹਾਰਨ ਉਸ ਦੇ ਵਧੀਆ ਇਕਾਂਗੀ ਹਨ । ਆਪਣੇ ਕਾਵਿ-ਨਾਟਕਾਂ ਵਿਚ ਦੁੱਗਲ ਬਹੁਤਾ ਸਫਲ ਨਹੀਂ ਰਿਹਾ । ਉਸ ਦੀ ਕਵਿਤਾ ਫੁਸਫੁਸੀ ’ਤੇ ਢਿੱਲੀ ਹੈ । ਪਿਛੋਕੜ ਬੰਨ੍ਹਣ ਵਿਚ ਉਹ ਕਾਫ਼ੀ ਬੇਲੋੜੇ ਵਿਸਥਾਰ ਵਿਚ ਚਲਿਆ ਜਾਂਦਾ ਹੈ । ਫ਼ੈਜ਼ ਦਾ ਇਹ ਕਹਿਣਾ ਹੈ ਕਿ ਉਸ ਵਿਚ ਨਜ਼ਾਕਤ ਵੀ ਹੈ ਅਤੇ ਤਾਕਤ ਵੀ, ਕੁਝ ਉਲਾਰ ਜਾਪਦਾ ਹੈ । ਨਜ਼ਾਕਤ ਉਸ ਵਿਚ ਹਰ ਥਾਂ ਹੁੰਦੀ ਹੈ ਅਤੇ ਤਾਕਤ ਕਿਤੇ -ਕਿਤੇ ਅਤੇ ਜਿਥੇ ਇਹ ਦੋਵੇਂ ਮਿਲ ਜਾਣ ਉਥੇ ਉਹ ਵਧੀਆ ਨਾਟਕ ਰਚ ਲੈਂਦਾ ਹੈ । ‘ਔਹ ਗਏ ਸਾਜਨ ਔਹ ਗਏ’ ਨਾਂ ਦੇ ਸੰਗ੍ਰਹਿ ਵਿਚ ਉਸਦੇ ਰੇਡੀਓ ਨਾਟਕ ਹਨ ।
ਗੁਰਬਖ਼ਸ਼ ਸਿੰਘ ਪ੍ਰੀਤਲੜੀ (26.4.1895 ਤੋਂ 20.8.1977)- ਇਸ ਦਾ ਇਕਾਂਗੀ ‘ਪ੍ਰੀਤ ਮੁਕਟ’ ਰੋਮਾਂਟਿਕ ਦ੍ਰਿਸ਼ਟੀ ਤੋਂ ਲਿਖਿਆ ਗਿਆ ਹੈ ਅਤੇ ਬਣਤਰ ਵਜੋਂ ਭਾਵੇਂ ਇਸ ਨੂੰ ਇਕਾਂਗੀ ਨਾ ਵੀ ਕਿਹਾ ਜਾਵੇ, ਵਸਤੂ ਵਜੋਂ ਇਹ ਮਹਾਨ ਕ੍ਰਿਤ ਹੈ । ‘ਪੂਰਬ ਪੱਛਮ’ ਇਸ ਦਾ ਇੱਕ ਹੋਰ ਇਕਾਂਗੀ ਹੈ , ਜਿਸ ਵਿਚ ਵੀ ਬਣਤਰ ਦਾ ਨੁਕਸ ਹੈ । ‘ਸਾਡੀ ਹੋਣੀ ਦਾ ਲਿਸ਼ਕਾਰਾ’ ਵਿਚ ਇਕ ਲੇਖਕ ਸਮਾਜਿਕ ਦ੍ਰਿਸ਼ਟੀ ਨੂੰ ਅਪਣਾਉਂਦਾ ਹੈ ਅਤੇ ਸ਼੍ਰੇਣੀ-ਯੁੱਧ ਦਾ ਸਪਸ਼ਟ ਰੂਪ ਵਿਚ ਵਰਣਨ ਕਰਦਾ ਹੈ ।

Q95

ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ :

  1. (1) ਲਿਖਿਆ-ਗਿਆ
  2. (2) ਬੇਲੋੜੇ-ਵਿਸਥਾਰ
  3. (3) ਵਧੀਆ ਇਕਾਂਗੀ
  4. (4) ਕਾਵਿ-ਨਾਟਕCorrect answer

Solution.

CBSE answer: (4)

ਉੱਤਰ: (4) ਕਾਵਿ-ਨਾਟਕ

  1. ਸਮਾਸ ਵਿੱਚ ਦੋ ਸ਼ਬਦ ਆਪਣੇ ਵਿਚਲੇ ਸੰਬੰਧਕ ਨੂੰ ਛੱਡ ਕੇ ਇੱਕ ਨਵਾਂ ਸ਼ਬਦ ਬਣਾਉਂਦੇ ਹਨ।
  2. 'ਕਾਵਿ-ਨਾਟਕ' ਦਾ ਵਿਗ੍ਰਹਿ ਹੈ: ਕਾਵਿ ਵਿੱਚ ਲਿਖਿਆ ਨਾਟਕ। ਇਹ ਇੱਕ ਨਾਟ-ਰੂਪ ਦਾ ਨਾਂ ਹੈ, ਇਸ ਲਈ ਸਮਾਸੀ ਸ਼ਬਦ ਹੈ।
  3. 'ਲਿਖਿਆ-ਗਿਆ' ਕਿਰਿਆ ਵਾਕੰਸ਼ ਹੈ।

ਸਾਵਧਾਨ: 'ਬੇਲੋੜੇ-ਵਿਸਥਾਰ' ਅਤੇ 'ਵਧੀਆ ਇਕਾਂਗੀ' ਵਿਸ਼ੇਸ਼ਣ ਤੇ ਨਾਂਵ ਦੇ ਜੋੜ ਹਨ; ਜੋੜਨੀ (-) ਲੱਗਣ ਨਾਲ ਕੋਈ ਵਾਕੰਸ਼ ਸਮਾਸ ਨਹੀਂ ਬਣਦਾ।