ਹੇਠ ਲਿਖਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਰਤਨ ਕੌਣ ਸੀ ?
- (1) ਭਾਈ ਨੰਦ ਲਾਲ
- (2) ਭਾਈ ਸੰਤੋਖ ਸਿੰਘ
- (3) ਸੰਤ ਸਿੰਘ ਸੇਖੋਂ
- (4) ਗਿਆਨੀ ਗਿਆਨ ਸਿੰਘ
ਨਿਰਦੇਸ਼ : ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (121-128) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਰਹਿਤਨਾਮਾ ਉਸ ਪੁਸਤਕ ਨੂੰ ਕਹਿੰਦੇ ਹਨ, ਜਿਸ ਵਿੱਚ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਰੀਤ ਦੱਸੀ ਗਈ ਹੋਵੇ । ਇਨ੍ਹਾਂ ਦਾ ਇੱਕ ਸੰਕਲਨ ‘ਬਿਬੇਕ ਵਾਰਿਸ’ ਗ੍ਰੰਥ ਵਿੱਚ ਪ੍ਰਾਪਤ ਹੈ, ਜਿਸ ਵਿੱਚ 37 ਰਹਿਤਨਾਮੇ ਦਰਜ ਹਨ, ਪਰ ਰਹਿਤਨਾਮੇ ਪ੍ਰਮਾਣਿਕ ਉਹੀ ਸਮਝੇ ਜਾਂਦੇ ਹਨ, ਜਿਨ੍ਹਾਂ ਦਾ ਆਸ਼ਾ ਗੁਰਬਾਣੀ ਤੇ ਭਾਈ ਗੁਰਦਾਸ ਦੀ ਰਚਨਾ ਦੇ ਅਨੁਕੂਲ ਹੋਵੇ । ਭਾਈ ਦੇਸਾ ਸਿੰਘ ਦਾ ਰਹਿਤਨਾਮਾ, ਭਾਈ ਨੰਦ ਲਾਲ ਦੇ ਪ੍ਰਸ਼ਨੋਤਰ ਤੇ ਤਨਖ਼ਾਹ-ਨਾਮਾ ਖ਼ਾਸ ਵਰਣਨਯੋਗ ਹਨ । ਭਾਈ ਨੰਦ ਲਾਲ ਦੀ ਭਾਸ਼ਾ ਉਨ੍ਹਾਂ ਦੀ ਫ਼ਾਰਸੀ ਰਚਨਾ ਦੇ ਟਾਕਰੇ ’ਤੇ ਸਰਲ ਹੈ ਪਰ ਵਿਸ਼ੇ ਦਾ ਆਧਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਵਿਚਾਰ ਵਟਾਂਦਰੇ ਹਨ । ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸਿੱਖਾਂ ਤੇ ਮੁੱਖ ਦਰਬਾਰੀ ਰਤਨਾਂ ਵਿੱਚੋਂ ਸਨ । ਆਪ ਫ਼ਾਰਸੀ, ਅਰਬੀ ਅਤੇ ਭਾਰਤੀ ਭਾਸ਼ਾਵਾਂ ਆਦਿ ਦੇ ਵਿਦਵਾਨ ਸਨ । ਆਪ ਦਾ ਜਨਮ ਸੰਮਤ 1691 ਦੇ ਲਗਭਗ ਇੱਕ ਹਿੰਦੂ ਵੈਸ਼ਨਵ ਘਰਾਣੇ ਵਿੱਚ ਹੋਇਆ, ਪਰ ਧਾਰਮਿਕ ਨਿਸ਼ਚਾ, ਸੁਤੰਤਰਤਾ-ਪੂਰਵਕ ਚੇਤੰਨ ਹੋਣ ਵਾਲਾ ਸੀ । ਆਪਣੀ ਧਰਮ ਪਤਨੀ ਦੇ ਪ੍ਰਭਾਵ ਕਾਰਨ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜੇ ਅਤੇ ਪਿਛੋਂ ਔਰੰਗਜ਼ੇਬ ਦੇ ਸ਼ਹਿਜ਼ਾਦਾ ਮੁਅਜ਼ਮ (ਬਹਾਦਰ ਸ਼ਾਹ) ਦੇ ਮੀਰ ਮੁਨਸ਼ੀ ਰਹੇ । ਆਪ ਦੀਆਂ ਬਹੁਤੀਆਂ ਰਚਨਾਵਾਂ ਫ਼ਾਰਸੀ ਅਤੇ ਤਨਖ਼ਾਹ-ਨਾਮਾ, ਭਾਸ਼ਾ ਵਿੱਚ ਹਨ ।
ਹੇਠ ਲਿਖਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਰਤਨ ਕੌਣ ਸੀ ?
CBSE answer: (1)
ਉੱਤਰ: (1) ਭਾਈ ਨੰਦ ਲਾਲ