By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 104

Topic: Poem comprehension

Passage

ਨਿਰਦੇਸ਼ : ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (100-105) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਨਾਉਂ ਦਮੋਦਰ ਜਾਤ ਗੁਲ੍ਹਾਟੀ, ਆਇਆ ਸਿੱਕ ਸਿਆਲੀ ।
ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈਂ ਜਾਲੀ ।
ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ ।
ਦੇਖ ਦਮੋਦਰ ਖ਼ੁਸ਼ੀ ਹੋਈ ਉਸ, ਵੇਖ ਉਨ੍ਹਾਂ ਦੀ ਚਾਲੀ ।
ਉੱਥੇ ਕੀਤਾ ਰਹਿਣ ਦਮੋਦਰ, ਉਸ ਵਸਤੀ ਖ਼ੁਸ਼ ਆਈ ।
ਚੂਚਕ ਨੂੰ ਜੋ ਵੰਝ ਮਿਲਿਆ ਸੇ, ਨਾਲੇ ਕੁੰਦੀ ਤਾਈ ।
ਚੂਚਕ ਬਹੁੰ ਦਿਲਾਸਾ ਦਿੱਤਾ, ਤਾਂ ਦਿਲਗੀਰੀ ਲਾਹੀ ।
ਆਖ ਦਮੋਦਰ ਹੋਇਆ ਦਿਲਾਸਾ, ਤਾਂ ਹੱਟੀ ਉਥੇ ਪਾਈ ।

Q104

ਉਪਰੋਕਤ ਕਾਵਿ-ਟੁੱਕੜੀ ਦਾ ਕਿੱਸਾਕਾਰ ਕੌਣ ਹੈ ?

  1. (1) ਮੁਕਬਲ
  2. (2) ਦਮੋਦਰCorrect answer
  3. (3) ਮੌਲਾ ਬਖ਼ਸ਼ ਕੁਸ਼ਤਾ
  4. (4) ਜੋਗਾ ਸਿੰਘ

Solution.

CBSE answer: (2)

ਉੱਤਰ: (2) ਦਮੋਦਰ

  1. ਟੁਕੜੀ ਦੀ ਪਹਿਲੀ ਸਤਰ ਵਿੱਚ ਕਵੀ ਆਪਣਾ ਨਾਂ ਤੇ ਜਾਤ ਦੱਸਦਾ ਹੈ: 'ਨਾਉਂ ਦਮੋਦਰ ਜਾਤ ਗੁਲ੍ਹਾਟੀ।'
  2. 'ਆਖ ਦਮੋਦਰ' ਵਰਗੀਆਂ ਸਤਰਾਂ ਕਵੀ ਦੀ ਛਾਪ ਹਨ।
  3. ਦਮੋਦਰ ਗੁਲ੍ਹਾਟੀ ਪੰਜਾਬੀ ਵਿੱਚ ਹੀਰ ਦਾ ਕਿੱਸਾ ਲਿਖਣ ਵਾਲਾ ਮੁੱਢਲਾ ਕਿੱਸਾਕਾਰ ਹੈ।

ਸਾਵਧਾਨ: ਮੁਕਬਲ ਨੇ ਵੀ ਹੀਰ ਲਿਖੀ, ਪਰ ਇਸ ਟੁਕੜੀ ਵਿੱਚ ਛਾਪ ਦਮੋਦਰ ਦੀ ਹੈ।