By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 103

Topic: Vocabulary

Passage

ਨਿਰਦੇਸ਼ : ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (100-105) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਨਾਉਂ ਦਮੋਦਰ ਜਾਤ ਗੁਲ੍ਹਾਟੀ, ਆਇਆ ਸਿੱਕ ਸਿਆਲੀ ।
ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈਂ ਜਾਲੀ ।
ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ ।
ਦੇਖ ਦਮੋਦਰ ਖ਼ੁਸ਼ੀ ਹੋਈ ਉਸ, ਵੇਖ ਉਨ੍ਹਾਂ ਦੀ ਚਾਲੀ ।
ਉੱਥੇ ਕੀਤਾ ਰਹਿਣ ਦਮੋਦਰ, ਉਸ ਵਸਤੀ ਖ਼ੁਸ਼ ਆਈ ।
ਚੂਚਕ ਨੂੰ ਜੋ ਵੰਝ ਮਿਲਿਆ ਸੇ, ਨਾਲੇ ਕੁੰਦੀ ਤਾਈ ।
ਚੂਚਕ ਬਹੁੰ ਦਿਲਾਸਾ ਦਿੱਤਾ, ਤਾਂ ਦਿਲਗੀਰੀ ਲਾਹੀ ।
ਆਖ ਦਮੋਦਰ ਹੋਇਆ ਦਿਲਾਸਾ, ਤਾਂ ਹੱਟੀ ਉਥੇ ਪਾਈ ।

Q103

‘ਖ਼ੁਸ਼ੀ’ ਦਾ ਵਿਰੋਧੀ ਸ਼ਬਦ ਚੁਣੋ :

  1. (1) ਉਦਾਸੀCorrect answer
  2. (2) ਆਨੰਦ
  3. (3) ਉਲਾਸ
  4. (4) ਪ੍ਰਸੰਨ

Solution.

CBSE answer: (1)

ਉੱਤਰ: (1) ਉਦਾਸੀ

  1. 'ਖ਼ੁਸ਼ੀ' ਦਾ ਅਰਥ ਹੈ ਮਨ ਦਾ ਖਿੜਿਆ ਹੋਣਾ; ਇਸ ਦਾ ਉਲਟ ਮਨ ਦਾ ਬੁਝਿਆ ਹੋਣਾ ਭਾਵ 'ਉਦਾਸੀ' ਹੈ।
  2. ਜਿਵੇਂ: ਵਿਆਹ ਵਿੱਚ ਖ਼ੁਸ਼ੀ ਹੁੰਦੀ ਹੈ, ਵਿਛੋੜੇ ਵਿੱਚ ਉਦਾਸੀ।

ਸਾਵਧਾਨ: ਆਨੰਦ, ਉਲਾਸ ਅਤੇ ਪ੍ਰਸੰਨ ਤਿੰਨੇ ਖ਼ੁਸ਼ੀ ਦੇ ਸਮਾਨਾਰਥਕ ਸ਼ਬਦ ਹਨ, ਵਿਰੋਧੀ ਨਹੀਂ। ਪ੍ਰਸ਼ਨ ਵਿਰੋਧੀ ਸ਼ਬਦ ਮੰਗਦਾ ਹੈ।