Q102
ਦਮੋਦਰ ਦਾ ਝੰਗ-ਸਿਆਲ ਆਉਣ ਦਾ ਮਕਸਦ ਕੀ ਸੀ ?
- (1) ਚੂਚਕ ਦਾ ਕਰਜ਼ਾ ਉਤਾਰਨਾ
- (2) ਕੁੰਦੀ ਤਾਈ ਦਾ ਉਧਾਰ ਵਾਪਸ ਕਰਨਾ
- (3) ਰੁਜ਼ਗਾਰ
- (4) ਹੀਰ ਨਾਲ ਵਿਆਹ ਕਰਾਉਣਾ
ਨਿਰਦੇਸ਼ : ਹੇਠ ਲਿਖੀ ਕਾਵਿ-ਟੁਕੜੀ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ (100-105) ਦੇ ਉੱਤਰ ਢੁਕਵੇਂ ਵਿਕਲਪਾਂ ਨਾਲ ਦਿਓ :
ਨਾਉਂ ਦਮੋਦਰ ਜਾਤ ਗੁਲ੍ਹਾਟੀ, ਆਇਆ ਸਿੱਕ ਸਿਆਲੀ ।
ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈਂ ਜਾਲੀ ।
ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ ।
ਦੇਖ ਦਮੋਦਰ ਖ਼ੁਸ਼ੀ ਹੋਈ ਉਸ, ਵੇਖ ਉਨ੍ਹਾਂ ਦੀ ਚਾਲੀ ।
ਉੱਥੇ ਕੀਤਾ ਰਹਿਣ ਦਮੋਦਰ, ਉਸ ਵਸਤੀ ਖ਼ੁਸ਼ ਆਈ ।
ਚੂਚਕ ਨੂੰ ਜੋ ਵੰਝ ਮਿਲਿਆ ਸੇ, ਨਾਲੇ ਕੁੰਦੀ ਤਾਈ ।
ਚੂਚਕ ਬਹੁੰ ਦਿਲਾਸਾ ਦਿੱਤਾ, ਤਾਂ ਦਿਲਗੀਰੀ ਲਾਹੀ ।
ਆਖ ਦਮੋਦਰ ਹੋਇਆ ਦਿਲਾਸਾ, ਤਾਂ ਹੱਟੀ ਉਥੇ ਪਾਈ ।
ਦਮੋਦਰ ਦਾ ਝੰਗ-ਸਿਆਲ ਆਉਣ ਦਾ ਮਕਸਦ ਕੀ ਸੀ ?
CBSE answer: (3)
ਉੱਤਰ: (3) ਰੁਜ਼ਗਾਰ
ਸਾਵਧਾਨ: ਹੀਰ ਦਾ ਨਾਂ ਇਸ ਟੁਕੜੀ ਵਿੱਚ ਨਹੀਂ ਆਉਂਦਾ ਅਤੇ ਕਿੱਸਾਕਾਰ ਦਮੋਦਰ ਆਪ ਹੀਰ ਨਾਲ ਵਿਆਹ ਲਈ ਨਹੀਂ ਆਇਆ।